Another great RocketTheme Joomla Template brought to you by the RocketTheme Joomla Template Club.

 

 

 

 

 

 

 

 

RSS

Clock

ਨਵੀਆਂ ਵੀਡੀਓ

Patwari Di Chhittar pred

Visitors Counter


ਸੇਵਾ ਮੁਕਤ

ਸੇਵਾ ਮੁਕਤ ਹੋ ਚੁਕੇ ਚੰਗਾ ਕਿਰਦਾਰ ਰੱਖਣ ਵਾਲੇ ਮਹਾਨ ਵਿਆਕਤੀਆਂ ਨੂੰ ਬੇਨਤੀ ਹੈ ਕਿ ਉਹ ਸਾਰੀ ਉਮਰ ਤਾਂ ਆਪਣੇ ਲਈ ਜਿਉਂਦੇ ਰਹੇ ਹੁਣ ਸਮਾਜ ਲਈ ਵੀ ਕੁਝ ਕਰਨ ਵਾਸਤੇ ਹੱਥ ਵਧਾਉਣ.. ..

ਮੁੱਖ ਪੰਨਾ

Top Story

ਪੰਜਾਬ,ਸਿੱਖ,ਕਾਮਰੇਡ ਤੇ ਕੌਮੀ ਲਹਿਰਾਂ

 

ਪ੍ਰਭਸ਼ਰਬੀਰ ਸਿੰਘ ਦੀ ਲਿਖ਼ਤ ਦਾ ਜਵਾਬ
ਸਿਆਸਤ ਤੇ ਵਿਚਾਰ ਦੀ ਜਿੱਤ ਲਈ ਭਾਵਨਾ ਅਹਿਮ ਥਾਂ ਰੱਖਦੀ ਹੈ,ਪਰ ਜੇ ਸਿਆਸਤ ਤੇ ਵਿਚਾਰ ਭਾਵਨਾਤਮਕ ਵਹਾਅ ‘ਚ ਵਹਿ ਜਾਣ ਤਾਂ ਨਾਕਰਾਤਮਕ ਭਵਿੱਖ ਸਾਹਮਣੇ ਖੜ੍ਹੇ ਹੁੰਦਾ ਹੈ।ਠੀਕ ਉਸੇ ਤਰ੍ਹਾਂ ਜਿਵੇਂ ਸਮਾਜ ਦੇ ਆਦਰਸ਼ ਲੋਕਾਈ ਨੂੰ ਸੇਧ ਦਿੰਦੇ ਹਨ,ਪਰ ਜੇ ਸਿਆਸਤ ਤੇ ਵਿਚਾਰ ਆਦਰਸ਼ਵਾਦ ਦਾ ਸ਼ਿਕਾਰ ਹੋ ਜਾਵੇ ਤਾਂ ਯਕੀਨਨ ਖਤਰਨਾਕ ਨਤੀਜੇ ਨਿਕਲਦੇ ਹਨ।ਇਸੇ ਲਈ ਹਰ ਮਸਲੇ ‘ਤੇ ਠੋਸ ਸਮਝ ਬਣਾਉਣ ਲਈ ਭਾਵਨਾਤਮਕ ਵਹਾਅ ਤੇ ਅਦਰਸ਼ਵਾਦ ਵਰਗੇ ਖਤਰਨਾਕ ਵਰਤਾਰਿਆ ਤੋਂ ਬਚਣਾ ਦੀ ਲੋੜ ਹੁੰਦੀ ਹੈ।ਹਥਲੀ ਲਿਖਤ ਨੂੰ ਵੇਖਦਿਆਂ ਮੇਰੇ ਸਾਹਮਣੇ ਬੁਨਿਆਦੀ ਸਵਾਲ ਇਹ ਹੈ,ਕੀ ਐਨੀ ਸੂਚਨਾ,ਗਿਆਨ ਰੱਖਣ ਵਾਲਾ ਉੱਤਰ-ਅਧੁਨਿਕਤਾ ਦਾ ਉਪਾਸਕ ਲੇਖਕ ਸਿੱਖ ਸ਼ਾਸਕਾਂ,ਸਿੱਖ ਧਰਮ ਤੇ ਧਰਮ ਨੂੰ ਮੰਨਣ ਵਾਲੇ ਆਮ ਲੋਕਾਂ ਵਿਚਕਾਰ ਲਕੀਰ ਕਿਉਂ ਨਹੀਂ ਖਿੱਚ ਰਿਹਾ ਹੈ.?ਕੀ ਕਿਸੇ ਵੀ ਧਰਮ,ਧਰਮ ਦੇ ਸ਼ਾਸਕਾਂ ਤੇ ਧਰਮ ਦੇ ਆਮ ਲੋਕਾਂ ਨੂੰ ਇਕੋ ਤੱਕੜੀ ਦੇ ਪੱਲੜਿਆਂ ‘ਚ ਬਰਾਬਰ ਤੋਲਣਾ ਠੀਕ ਹੈ…?ਜਿਵੇਂ ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਦੀ ਹਿੰਦੂ ਧਰਮ ਤੇ ਆਮ ਹਿੰਦੂਆਂ ਨਾਲ ਤੁਲਨਾ ਕਿੰਨੀ ਕੁ ਠੀਕ ਹੈ ਜਾਂ ਬਾਬਰ ਵਰਗੇ ਮੁਗਲ ਸ਼ਾਸਕਾਂ ਦੀ ਇਸਲਾਮ ਤੇ ਇਸਲਾਮ ਨੂੰ ਮੰਨਣ ਵਾਲੇ ਆਮ ਲੋਕਾਂ ਨਾਲ।ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਮੋਨਟੇਕ ਸਿੰਘ ਆਹਲੂਵਾਲੀਆ ਵਰਗੇ ਦੇਸ ਵੇਚਣੇ ਸਾਮਰਾਜੀ ਦਲਾਲਾਂ ਨੂੰ ਕਿਹੜੇ ਸਿੱਖਾਂ ਦੀ ਸ਼੍ਰੇਣੀ ‘ਚ ਰੱਖੀਏ।ਜਿੰਨਾ ਚਿਰ ਅਸੀਂ ਇਹਨਾਂ ਨੂੰ ਵੱਖੋ ਵੱਖਰੇ ਕਰਕੇ ਨਹੀਂ ਵੇਖਦੇ,ਓਨਾ ਸਮਾਂ ਮਸਲਾ ਸਮਝ ਨਹੀਂ ਆ ਸਕਦਾ।
ਅੱਗੇ ਪੜੋ....

Picture Of the Week

ਇੰਡੋ ਪੰਜਾਬ ਮੈਗਜ਼ੀਨ ਦਾ ਸਤੰਬਰ ਇਸ਼ੂ ਪੰਜਾਬ ਰਾਜਨੀਤੀ 'ਤੇ

 

ਰਾਜਨੀਤੀਕਾਂ ਤੇ ਪੱਤਰਕਾਰਾਂ ਲਈ ਸਾਂਭਣਯੋਗ ਅਣਗੌਲੇ ਇਤਿਹਾਸਕ ਪੱਖ ਹਨ
tital_photo.jpgਇੰਡੋ ਪੰਜਾਬ ਦਾ ਸਤੰਬਰ ਇਸ਼ੂ ਪੰਜਾਬ ਦੀ ਰਾਜਨੀਤੀ ਦੇ ਨਾਲ ਸਬੰਧਤ ਹੈ ਜੋ ਕਿ ਪੰਜਾਬ ਦੀ ਰਾਜਨੀਤੀ ਦੀਆਂ ਕਈ ਅਹਿਮ ਗਲਤੀਆਂ ਨੂੰ ਨਸ਼ਰ ਕਰਦਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਆਖਰ ਕਿਉਂ ਸਿਆਸਤ ਤੇ ਕਾਬਜ ਰਹਿੰਦਾ ਰਿਹਾ ਹੈ ਇਸ ਦੀ ਕਾਰਨ ਹਨ? ਬਾਰੇ ਤਾਂ ਸਪਸ਼ਟ ਕਰਦਾ ਹੀ ਹੈ ਪਰ ਨਾਲੋ ਨਾਲ ਇਹ ਅੰਕ ਵਿਸ਼ੇਸ ਕਰਕੇ ਪੰਜਾਬ ਦੀ ਸਿਆਸਤ ਵਿਚ 1947 ਤੋਂ ਲੈਕੇ 2010 ਤਕ ਕੀ ਕੀ ਬਦਲਾਅ ਆਏ?  ਕਿਨਾਂ ਮੁੱਖ ਮੰਤਰੀਆਂ ਨੇ ਕੀ ਕੀ ਗਲਤੀਆਂ ਕੀਤੀਆਂ? ਕੇਂਦਰ ਸਰਕਾਰ ਦੀ ਪੰਜਾਬ ਨਾਲ ਕਿਥੇ ਕਿਥੇ ਬੇਇਨਸਾਫੀ ਹੋਈ। ਬਾਰੇ ਵੀ ਸਪਸ਼ਟ ਕਰਦਾ ਹੈ ਤੇ ਪਹਿਲਾਂ ਵੀ ਕੈਪ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ ਸੀ ਕਿਉਂ? ਪੰਜਾਬ ਵਿਚ ਰਾਸਟਰਪਤੀ ਰਾਜ ਕਿਉਂ ਲਾਗੂ ਹੋਇਆ। ਐਮਰਜੰਸੀ ਆਮ ਆਦਮੀ ਲਈ ਬਿਲਕੁਲ ਸਹੀ ਸੀ? ਕਿਉਂ ? ਇਹ ਹੀ ਨਹੀ ਹੋਰ ਵੀ ਕਈ ਸਾਰੇ ਤੱਥ ਪੰਜਾਬ ਦੀ ਰਾਜਨੀਤੀ ਬਾਰੇ ਸਪਸ਼ਟ ਕੀਤੇ ਗਏ ਹਨ ਜੋ ਕਿ ਪੰਜਾਬ ਦੀ ਸਿਆਸਤ ਵਿਚ ਵਿਚਰ ਰਹੇ ਲੋਕਾਂ ਲਈ, ਪੱਤਰਕਾਰਾਂ ਲਈ ਸਿਰਫ ਪੜ੍ਹਨਯੋਗ ਹੀ ਨਹੀ ਇਹ ਤਾਂ ਸਾਂਭਣ ਯੋਗ ਵੀ ਹੈ ਕਿਉਂਕਿ ਰਾਜਨੀਤੀ ਵਿਚ ਜੋ ਕੁਝ ਵਾਪਰਿਆ ਦੇ ਕਈ ਨਵੇਂ ਇਤਿਹਾਸਕ ਪੱਖ ਵੀ ਸਾਹਮਣੇ ਆਏ ਹਨ, ਕੀ ਆਮ ਆਦਮੀ ਹੁਣ ਮੰਤਰੀ ਬਣ ਸਕਦਾ ਹੈ?
ਸੰਪਾਦਕ ਇੰਡੋ ਪੰਜਾਬ

Indo Punjab Tv

 

 

 

  today_news.gif 
ਮੁੱਖ ਪੰਨਾ
ਮਾਇਆਵਤੀ ਸਰਕਾਰ ਦੀ ਵੱਡੀ ਜਿੱਤ PRINT ਈ ਮੇਲ
User Rating: / 0
Thursday, 02 September 2010

ਸੁਪਰੀਮ ਕੋਰਟ ਵੱਲੋਂ ਨਵਾਂ ਜ਼ਿਲ੍ਹਾ ਬਣਾਉਣ ਨੂੰ ਮਨਜ਼ੂਰੀ
ਨਵੀਂ ਦਿੱਲੀ : ਯੂਪੀ ਦੀ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਅੱਜ ਉਸ ਸਮੇਂ ਵੱਡੀ ਜਿੱਤ ਹਾਸਲ ਹੋਈ, ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਅਮੇਠੀ ਵਿਚੋਂ ਕੁਝ ਖੇਤਰ ਕੱਢ ਕੇ ਇਕ ਨਵਾਂ ਜ਼ਿਲ੍ਹਾ ਛਤਰਪਤੀ ਸ਼ਾਹੂਜੀ ਨਗਰ ਬਣਾਉਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ। ਸੁਪਰੀਮ ਕੋਰਟ ਨੇ ਇਸ ਸਬੰਧ 'ਚ ਇਲਾਹਾਬਾਦ ਹਾਈ ਕੋਰਟ ਦੇ ਪਹਿਲੇ ਫ਼ੈਸਲੇ ਨੂੰ ਵੀ ਰੱਦ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਬਸਪਾ ਸੁਪਰੀਮੋ ਨੇ ਕੈਬਨਿਟ ਦੀ ਮੀਟਿੰਗ 'ਚ ਅਮੇਠੀ ਵਿਚੋਂ ਕੁਝ ਖੇਤਰ ਕੱਢ ਕੇ ਇਕ ਨਵਾਂ ਜ਼ਿਲ੍ਹਾ ਬਣਾਉਣ ਦਾ ਫ਼ੈਸਲਾ ਲਿਆ ਸੀ। ਮਾਇਆਵਤੀ ਸਰਕਾਰ ਦੀ ਕੈਬਨਿਟ ਦੇ ਇਸ ਫ਼ੈਸਲੇ ਨੂੰ ਇਲਾਹਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ, ਜਿਸ ਮਗਰੋਂ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵੱਲ ਰੁਖ਼ ਕੀਤਾ ਸੀ। ਸੂਬਾ ਸਰਕਾਰ ਦੀ ਅਪੀਲ 'ਤੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਨਾ ਸਿਰਫ਼ ਇਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਰੱਦ ਕੀਤਾ, ਸਗੋਂ ਨਾਲ ਹੀ ਕਿਹਾ ਕਿ ਅਦਾਲਤ ਆਪਾ-ਵਿਰੋਧੀ ਫ਼ੈਸਲੇ ਨਾ ਦੇਵੇ। ਸੁਪਰੀਮ ਕੋਰਟ ਨੇ ਤਰਕ ਦਿੱਤਾ ਕਿ ਲੰਘੀ 11 ਅਗਸਤ ਨੂੰ ਇਸੇ ਅਦਾਲਤ ਨੇ ਜ਼ਿਲ੍ਹਾ ਬਣਾਉਣ ਦੇ ਹੱਕ 'ਚ ਫ਼ੈਸਲਾ ਦਿੱਤਾ ਸੀ, ਪਰ ਦੂਜੇ ਮਾਮਲੇ 'ਚ ਅਦਾਲਤ ਨੇ ਇਸ ਤੋਂ ਉਲਟ ਫ਼ੈਸਲਾ ਲੈ ਲਿਆ। ਸੁਪਰੀਮ ਕੋਰਟ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਇਹ ਆਪਾ ਵਿਰੋਧੀ ਫ਼ੈਸਲੇ ਅਦਾਲਤੀ ਫ਼ੈਸਲਿਆਂ ਨੂੰ ਸ਼ੱਕ ਦੇ ਘੇਰੇ 'ਚ ਲਿਆਉਾਂਦੇ ਨ, ਇਸ ਲਈ ਉਨ੍ਹਾਂ ਨੂੰ ਅਜਿਹੇ ਫ਼ੈਸਲੇ ਨਹੀਂ ਦੇਣੇ ਚਾਹੀਦੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਇਸ ਮਸਲੇ ਬਾਰੇ ਆਖ਼ਰੀ ਫੈਸਲਾ ਇਲਾਹਾਬਾਦ ਹਾਈ ਕੋਰਟ ਵੱਲੋਂ ਹੀ ਕੀਤਾ ਜਾਵੇਗਾ।

 
ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਪ੍ਰਬੰਧਾਂ ਦਾ ਜਾਇਜਾ PRINT ਈ ਮੇਲ
User Rating: / 0
Thursday, 02 September 2010

mr._sood.jpgਚੰਡੀਗੜ੍ਹ, :  ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਅੱਜ ਇਥੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੇਸ ਦੀ ਤੀਸਰੀ ਆਯੁਰਵੈਦਿਕ ਯੂਨੀਵਰਸਿਟੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੀ ਪ੍ਰਗਤੀ ਦਾ ਜਾਇਜਾ ਲਿਆ। ਜਾਇਜਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਆਯੁਰਵੈਦਿਕ ਯੂਨੀਵਰਸਿਟੀ ਦਾ ਮੁੱਖ ਮਕਸਦ ਪੁਰਾਤਨ ਆਯੁਰਵੈਦਿਕ ਡਾਕਟਰੀ ਸਾਇੰਸ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਜੋ ਇਸ ਖੇਤਰ ਵਿੱਚ ਹੋਰ ਖੋਜ  ਅਤੇ ਵਿਕਾਸ ਕੀਤਾ ਜਾ ਸਕੇ।ਉਨਾਂ ਕਿਹਾ ਕਿ ਉਪ ਕੁਲਪਤੀ ਦੀ ਨਿਯੁਕਤੀ ਲਈ ਕਮੇਟੀ ਗਠਿਤ ਕੀਤੀ ਜਾਵੇਗੀ ਅਤੇ ਇਹ ਨਿਯੁਕਤੀ ਨਵੰਬਰ, 2010 ਤੱਕ ਕਰ ਲਈ ਜਾਵੇਗੀ। ਉਨਾਂ ਕਿਹਾ ਕਿ ਉਪ ਕੁਲਪਤੀ ਦੀ ਨਿਯੁਕਤੀ ਨਾਲ ਰਾਜ ਦੇ ਸਾਰੇ ਆਯੁਰਵੈਦਿਕ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਂ ਦੀ ਬਜਾਏ ਇਸ ਯੂਨੀਵਰਸਿਟੀ ਨਾਲ ਐਫੀਲੀਏਟਡ ਹੋ ਜਾਣਗੇ।ਮੰਤਰੀ ਨੇ ਅੱਗੇ ਦੱਸਿਆ ਕਿ ਉਪ ਕੁਲਪਤੀ ਦੀ ਨਿਯੁਕਤੀ ਹੋਣ ਤੋ' ਬਾਅਦ ਪ੍ਰਬੰਧਕੀ ਬੋਰਡ ਅਤੇ ਸੈਨੇਟ ਦਾ ਗਠਨ ਕੀਤਾ ਜਾਵੇਗਾ।

ਅੱਗੇ ਪੜੋ....
 
ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਬਣਨ ਦੀ ਕਾਰਵਾਈ ਮਨੁੱਖਤਾ ਵਿਰੋਧੀ :- ਮਾਨ PRINT ਈ ਮੇਲ
User Rating: / 0
Thursday, 02 September 2010
ਅੰਮ੍ਰਿਤਬਾਣੀ ਦਾ ਫਿਰਕੂ ਮੁੱਦਾ
ਫਤਿਹਗੜ੍ਹ ਸਾਹਿਬ,  ''ਪੰਜਾਬ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਅਤੇ ਅਮਲ ਨੂੰ ਪਿੱਠ ਦੇ ਕੇ ਅੰਮ੍ਰਿਤਬਾਣੀ ਦੇ ਨਾਮ ਉੱਤੇ, ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਦੇ ਨਾਮ 'ਤੇ ਖੜੇ ਕੀਤੇ ਜਾ ਰਹੇ ਸੰਗਠਨ ਅਸਲੀਅਤ ਵਿੱਚ ਮਨੁੱਖਤਾ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਅਤੇ ਗੁਰੂ ਸਾਹਿਬਾਨ ਦੀ ਸੋਚ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਅਜਿਹੀਆਂ ਕਾਰਵਾਈਆਂ ਨੂੰ ਸਾਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ। ਇਹ ਕਾਰਵਾਈ ਫਿਰਕੂਆਂ ਦੀ ਨਜ਼ਾਇਜ ਔਲਾਦ ਹੈ ਜਿਸਦਾ ਜਨਮ ਵੇਲੇ ਹੀ ਅੰਤ ਕਰ ਦੇਣਾ ਮੁਨਾਸਿਬ ਹੋਵੇਗਾ।"ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵੀਦਾਸ ਜੀ ਦੀ ਬਾਣੀ ਨੂੰ ਕੱਢ ਕੇ ਅਤੇ ਆਪਣੇ ਸਵਾਰਥੀ ਹਿੱਤਾਂ ਲਈ ਉਸ ਮਹਾਨ ਸ਼ਬਦਾਵਲੀ ਨੂੰ ਤ੍ਰੋੜ-ਮ੍ਰੋੜ ਕੇ ''ਅੰਮ੍ਰਿਤਬਾਣੀ" ਨਾਮ ਦੇ ਬਣਾਏ ਗਏ ਅਖੌਤੀ ਗ੍ਰੰਥ ਰਾਹੀਂ ਪ੍ਰਚਾਰ ਕਰਨ ਅਤੇ ਜੱਟਾਂ, ਚਮਾਰਾਂ ਆਦਿ ਜਾਤਾਂ ਦੇ ਨਾਮ 'ਤੇ ਬਣਨ ਵਾਲੀਆ ਸਭਾਵਾਂ ਅਤੇ ਸੁਸਾਇਟੀਆਂ ਦੇ ਰੁਝਾਨ ਨੂੰ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ
ਅੱਗੇ ਪੜੋ....
 
ਰਾਠੌਰ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ PRINT ਈ ਮੇਲ
User Rating: / 0
Thursday, 02 September 2010
ਪੂਰੇ 18 ਮਹੀਨੇ ਕੱਟਣੀ ਪਵੇਗੀ ਜੇਲ੍ਹ
ਚੰਡੀਗੜ੍ਹ : ਰੁਚਿਕਾ ਛੇੜਛਾੜ ਮਾਮਲੇ ਵਿਚ ਦੋਸ਼ੀ ਹਰਿਆਣਾ ਦੇ ਸਾਬਕਾ ਡੀਜੀਪੀ ਐਸਪੀਐਸ ਰਾਠੌਰ ਵੱਲੋਂ ਸੈਸ਼ਨ ਜੱਜ ਦੇ ਫੈਸਲੇ ਖਿਲਾਫ ਪਾਈ ਸਮੀਖਿਆ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਠੌਰ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਹੁਣ ਰਾਠੌਰ ਨੂੰ ਸੈਸ਼ਨ ਅਦਾਲਤ ਵੱਲੋਂ ਸੁਣਾਈ 18 ਮਹੀਨੇ ਦੀ ਸਜ਼ਾ ਕੱਟਣੀ ਹੀ ਪਵੇਗੀ। ਹਾਈ ਕੋਰਟ ਦੇ ਜਸਟਿਸ ਜਤਿੰਦਰ ਚੌਹਾਨ ਨੇ ਅੱਜ 68 ਸਾਲਾ ਰਾਠੌਰ ਵੱਲੋਂ ਸਜ਼ਾ ਵਿਚ ਵਾਧਾ ਕਰਨ ਦੇ ਫੈਸਲੇ ਖਿਲਾਫ ਪਾਈ ਪਟੀਸ਼ਨ ਰੱਦ ਕਰਨ ਤੋਂ ਇਲਾਵਾ ਉਸ ਨੂੰ ਪੈਰੋਲ 'ਤੇ ਰਿਹਾਅ ਕਰਨ ਦੀ ਅਰਜ਼ੀ ਵੀ ਰੱਦ ਕਰ ਦਿੱਤੀ। ਹਾਈ ਕੋਰਟ ਨੇ ਰਾਠੌਰ ਨੂੰ ਪੈਰੋਲ 'ਤੇ ਰਿਹਾਅ ਕਰਨ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਰਾਠੌਰ ਵੱਲੋਂ ਕੀਤਾ ਕਾਰਾ ਸ਼ਰਮਨਾਕ ਹੈ, ਇਸ ਲਈ ਉਸਦੀ ਸਮੀਖਿਆ ਪਟੀਸ਼ਨ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਫੈਸਲੇ ਨਾਲ ਦੇਸ਼ ਦੇ ਲੋਕਾਂ ਵਿਚ ਨਿਆਂਪਾਲਿਕਾ ਪ੍ਰਤੀ ਵਿਸ਼ਵਾਸ ਵਧੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕੇਸ 'ਚ ਚਸ਼ਮਦੀਦ ਗਵਾਹ ਅਰਾਧਨਾ ਗੁਪਤਾ ਦੀ ਗਵਾਹੀ 'ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਰਾਠੌਰ 25 ਮਈ ਤੋਂ ਬੁੜੈਲ ਜੇਲ੍ਹ ਵਿਚ ਬੰਦ ਹਨ। ਦੱਸਣਯੋਗ ਹੈ ਕਿ ਹਰਿਆਣਾ ਦੇ ਸਾਬਕਾ ਡੀਜੀਪੀ ਨੂੰ ਸੀਬੀਆਈ ਦੀ ਅਦਾਲਤ ਨੇ ਟੈਨਿਸ ਖਿਡਾਰਨ ਰੁਚਿਕਾ ਗਿਰਹੋਤਰਾ (14)
ਅੱਗੇ ਪੜੋ....
 
23 ਸਾਲਾਂ ਦੌਰਾਨ ਕਿਸਾਨਾਂ ਦੀ ਮੌਤ PRINT ਈ ਮੇਲ
User Rating: / 0
Thursday, 02 September 2010
ਹਮੇਸ਼ਾ ਮੌਤ ਨਾਲ ਗੱਲਾਂ ਕਰਦੈ ਪੰਜਾਬ ਦਾ ਅੰਨਦਾਤਾ
ਫਰੀਦਕੋਟ : ਸਪਨ ਮਨਚੰਦਾ : ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕਰਨ ਵਾਲਾ ਕਿਸਾਨ ਹਮੇਸ਼ਾ ਮੌਤ ਨਾਲ ਗੱਲਾਂ ਕਰਦਾ ਹੈ। ਖੇਤਾਂ 'ਚ ਕੰਮ ਕਰਨ ਲਈ ਕਿਸਾਨਾਂ ਨੂੰ ਸਦਾ ਜਾਨ ਤਲੀ 'ਤੇ ਧਰਨੀ ਪੈਂਦੀ ਹੈ। ਧਰਤੀ ਦੀ ਹਿੱਕ 'ਤੇ ਅਨਾਜ ਪੈਦਾ ਕਰਨ ਵਾਲੇ ਪੰਜਾਬ ਦੇ ਹਜ਼ਾਰਾਂ ਕਿਸਾਨ ਹਰ ਵਰ੍ਹੇ ਸੱਪਾਂ ਦੀਆਂ ਸਿਰੀਆਂ ਮਿੱਧਦੇ-ਮਿੱਧਦੇ ਮੌਤ ਨੂੰ ਗਲੇ ਲਗਾਉਂਦੇ ਹਨ। ਇਹੀ ਨਹੀਂ ਹਰ ਵਰ੍ਹੇ ਸੈਂਕੜੇ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਂਦੇ ਹਨ। ਖੇਤੀ ਵਿੱਚ ਸਭ ਤੋਂ ਅੱਗੇ ਮੰਨ੍ਹੇ ਜਾਂਦੇ ਪੰਜਾਬ ਵਿੱਚ ਬੀਤੇ 23 ਸਾਲਾਂ ਦੌਰਾਨ 5097 ਦੇ ਕਰੀਬ ਕਿਸਾਨ ਖੇਤਾਂ 'ਚ ਕੰਮ ਕਰਦੇ ਮੌਤ ਨੂੰ ਗਲੇ ਲਗਾ ਚੁੱਕੇ ਹਨ। ਮਾਲਵਾ ਪੱਟੀ ਦੇ ਕਰੀਬ 3073 ਕਿਸਾਨ ਖੇਤਾਂ 'ਚ ਕੰਮ ਕਰਦੇ ਵੱਖ-ਵੱਖ ਤਰੀਕਿਆਂ ਨਾਲ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਇਹੀ ਨਹੀਂ ਸੈਂਕੜੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਦੀ ਗਿਣਤੀ ਸਰਕਾਰੀ ਰਿਕਾਰਡ 'ਚ ਦਰਜ ਨਹੀਂ। ਮਾਲਵਾ ਖੇਤਰ ਦੇ ਹੀ ਕਰੀਬ 500 ਦੇ ਕਰੀਬ ਖੇਤ ਮਜ਼ਦੂਰ ਕਰਜ਼ੇ ਕਾਰਨ ਮੌਤ ਨੂੰ ਗਲੇ ਲਗਾ ਚੁੱਕੇ ਹਨ। ਕਦੇ ਟਿੱਬੇ-ਝਾੜੀਆਂ ਨਾਲ ਘਿਰੇ ਮਾਲਵੇ ਵਿੱਚ ਖੇਤੀ ਕਰਨੀ ਮੌਤ ਨੂੰ ਗਲੇ ਲਗਾਉਣ ਵਾਲੀ ਗੱਲ ਹੁੰਦੀ ਸੀ, ਕਿਉਂਕਿ ਖੇਤਾਂ ਵਿਚ ਚੱਤੋ ਪਹਿਰ ਸੱਪਾਂ ਦੇ ਫੂੰਕਾਰੇ ਸੁਣਦੇ ਸਨ। ਬੇਸ਼ੱਕ ਸਮੇਂ ਦੇ ਨਾਲ ਹੋਈ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 15 of 1206

Publisher and Editor-in-Chief: Gurnam Singh Aqida
©2009 Indopunjab.com All Rights Reserved. by Indopunjab Programming and Design
:: Mehra Media

The reproduction, modification, distribution, transmission or republication
of any materials Indopunjab associated online propertiesis